ਕੱਦੂ ਦੀ ਸਬਜ਼ੀ ਖਾਣ ਦੇ ਬਾਅਦ ਇਹਨਾਂ ਦੋ ਚੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਸਰੀਰ ਵਿਚ ਬਣ ਸਕਦੀ ਹੈ ਜ਼ਹਿਰ

ਕੱਦੂ ਦੀ ਸਬਜ਼ੀ ਖਾਣ ਦੇ ਬਾਅਦ ਇਹਨਾਂ ਦੋ ਚੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਸਰੀਰ ਵਿਚ ਬਣ ਸਕਦੀ ਹੈ ਜ਼ਹਿਰ

ਗਰਮੀ ਦੇ ਮੌਸਮ ਵਿਚ ਕੁਝ ਲੋਕ ਕੱਦੂ ਦੀ ਸਬਜ਼ੀ ਬਹੁਤ ਚਾਅ ਨਾਲ ਖਾਂਦੇ ਹਨ ਪਰ ਕੁਝ ਭਾਵੇ ਇਸਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਫਿਰ ਵੀ ਇਹ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਕਰਕੇ ਉਹਨਾਂ ਨੂੰ ਵੀ ਇਸਨੂੰ ਖਾਣਾ ਪੈਂਦਾ ਹੈ। ਇਸ ਸਬਜ਼ੀ ਕੱਦੂ ਨੂੰ ਅਸੀਂ ਬਹੁਤ ਤਰੀਕਿਆਂ ਨਾਲ ਖਾ ਸਕਦੇ ਹਾਂ ਸਾਡੇ ਪੰਜਾਬ ਵਿਚ ਇਸਦਾ ਰਾਇਤਾ ਤੇ ਦੁੱਧ ਵਾਲਾ ਕੱਦੂ ਬਹੁਤ ਹੀ ਚਾਅ ਨਾਲ ਖਾਧਾ ਜਾਂਦਾ ਹੈ। ਕੁਝ ਰਾਜਾਂ ਵਿਚ ਇਸਦੇ ਕੋਫਤੇ ਬਣਾਏ ਜਾਂਦੇ ਹਨ ਪਰ ਅੱਜਕਲ ਤਾ ਇਸਦਾ ਹਲਵਾ,ਚਟਨੀ, ਪਕੌੜੇ ਤੇ ਇਸਦਾ ਜੂਸ ਬਣਾ ਕੇ ਵੀ ਪੀਤਾ ਜਾਂਦਾ ਹੈ। ਇਹ ਸਰੀਰ ਦੀਆ ਬਹੁਤ ਸਾਰੀਆਂ ਬਿਮਾਰੀਆਂ ਦੂਰ ਕਰਦੀ ਹੈ। ਬਾਹਰ ਤੋਂ ਹਰਿ ਰੰਗ ਦੀ ਤੇ ਅੰਦਰੋਂ ਚਿੱਟੇ ਰੰਗ ਦਾ ਕੱਦੂ ਆਪਣੇ ਅੰਦਰ ਖੂਬ ਸਾਰਾ ਪਾਣੀ ਰੱਖਦਾ ਹੈ। ਤਾਜੇ ਕੱਦੂ ਦੀ ਸਭਜੀ ਬਣਾਉਣ ਲਈ ਤੁਹਾਨੂੰ ਕਦੇ ਵੀ ਸਬਜ਼ੀ ਵਿਚ ਪਾਣੀ ਮਿਲਾਉਣ ਦੀ ਲੋੜ ਨਹੀਂ ਪੈਂਦੀ ਹੈ।

ਇਹ ਸਰੀਰ ਦੇ ਲਈ ਸ੍ਕਿਨ,ਵਾਲਾ ਤੇ ਅੰਦਰੂਨੀ ਅੰਗਾਂ ਲਈ ਬੇਹੱਦ ਸੇਹਤਮੰਦ ਮੰਨੀ ਜਾਂਦੀ ਹੈ। ਇਹ ਗਰਮੀ ਦੇ ਮੌਸਮ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਇਸਦੀ ਕੀਮਤ ਵੀ ਕਾਫੀ ਘੱਟ ਹੁੰਦੀ ਹੈ ਜਿਸ ਕਰਕੇ ਹਰ ਆਮ ਇਨਸਾਨ ਇਸਨੂੰ ਖਰੀਦ ਸਕਦਾ ਹੈ। ਜਿੱਥੇ ਇਸਦੇ ਬਹੁਤ ਲਾਭ ਹੁਣ ਉਥੇ ਹੀ ਇਸਦੀ ਸਹੀ ਵਰਤੋਂ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਉਹ ਚੀਜ਼ਾਂ ਹਨ ਜਿੰਨਾ ਦੀ ਇਹਨਾਂ ਦੇ ਨਾਲ ਵਰਤੋਂ ਕਰਨੀ ਹਾਨੀਕਾਰਕ ਹੋ ਸਕਦੀ ਹੈ।

ਕੱਦੂ ਜਾ ਲੋਕੀ ਦੀ ਸਬਜ਼ੀ ਖਾਣ ਦੇ ਬਾਅਦ ਭੁੱਲ ਕੇ ਵੀ ਨਾ ਕਰੋ ਇਹਨਾਂ 2 ਚੀਜ਼ਾਂ ਦਾ ਸੇਵਨ

ਕੱਦੂ ਅਤੇ ਕਰੇਲੇ ਦੀ ਸਬਜ਼ੀ ਦਾ ਇਕੱਠੇ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾ ਇਹ ਤੁਹਾਡੇ ਪੇਟ ਵਿਚ ਜਾ ਕੇ ਜ਼ਹਿਰ ਦਾ ਕੰਮ ਕਰਦਾ ਹੈ ਜ਼ਹਿਰ ਬਣ ਜਾਂਦਾ ਹੈ। ਜਿਸ ਨਾਲ ਤੁਹਾਨੂੰ ਪੇਟ ਦੇ ਰੋਗ ਜਿਵੇ ਉਲਟੀਆਂ ਹੋਣਾ ਜਾ ਨੱਕ ਵਿੱਚੋ ਖੂਨ ਵਗਣਾ ਹੋ ਸਕਦਾ ਹੈ। ਇਸ ਲਈ ਸਾਵਧਾਨੀ ਜ਼ਰੂਰ ਵਰਤੋਂ ਤੇ ਇਹਨਾਂ ਦਾ ਇਕੱਠੇ ਸੇਵਨ ਨਾ ਕਰੋ।

ਕੱਦੂ ਦੀ ਸਬਜ਼ੀ ਖਾਣ ਦੇ ਬਾਅਦ ਕਦੇ ਵੀ ਸਾਨੂੰ ਚੁਕੰਦਰ ( Beet Root ) ਦਾ ਜੂਸ ਵੀ ਨਹੀਂ ਪੀਣਾ ਚਾਹੀਦਾ ਹੈ। ਇਹਨਾਂ ਦੋਨਾਂ ਦਾ ਇਕੱਠੀਆਂ ਸੇਵਨ ਕਰਨ ਨਾਲ ਸਾਡੇ ਚਿਹਰੇ ਤੇ ਦਾਗ ਜਾ ਦਾਣੇ ਹੋ ਜਾਂਦੇ ਨੇ ਨਾਲ ਹੀ ਪੇਟ ਨੂੰ ਵੀ ਨੁਕਸਾਨ ਪਹੁੰਚਦਾ ਹੈ।

You may also like...