ਜੇ ਤੁਸੀਂ ਵੀ ਹੋ ਅਰਬੀ ਖਾਣ ਦੇ ਸ਼ੌਕੀਨ ਤਾ ਜਾਣ ਲਵੋ ਇਹ ਸੱਚ
ਜੇ ਤੁਸੀਂ ਵੀ ਹੋ ਅਰਬੀ ਖਾਣ ਦੇ ਸ਼ੌਕੀਨ ਤਾ ਜਾਣ ਲਵੋ ਇਹ ਸੱਚ
ਅਰਬੀ ਦੀ ਸਬਜ਼ੀ ਸਾਡੇ ਸਵਾਦ ਦੇ ਨਾਲ ਨਾਲ ਸਾਡੀ ਸਿਹਤ ਦੇ ਲਈ ਵੀ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਧਰਤੀ ਦੇ ਵਿਚ ਹੋਣ ਵਾਲੀ ਇਹ ਬੇਹੱਦ ਸਵਾਦ ਬਣਨ ਵਾਲੀ ਸਬਜ਼ੀ ਹੈ। ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਸਬਜ਼ੀ ਵਿੱਚ ਫਾਈਬਰ ਅਤੇ ਸਟਾਰਚ ਦੀ ਭਰਭੂਰ ਮਾਤਰਾ ਹੁੰਦੀ ਹੈ। ਇਸਦੇ ਬਿਨਾ ਇਹ ਸਾਡੇ ਬਲੱਡ ਸੂਗਰ ਨੂੰ ਠੀਕ ਕਰਨ ਵਿਚ ਵੀ ਲਾਭਦਾਇਕ ਹੁੰਦੀ ਹੈ। ਹਾਜ਼ਮੇ ਅਤੇ ਦਿਲ ਦੀ ਸਿਹਤ ਦੇ ਲਈ ਅਰਬੀ ਦਾ ਸੇਵਨ ਬਹੁਤ ਚੰਗਾ ਮੰਨਿਆ ਜਾਂਦਾ ਹੈ।
ਅਰਬੀ ਖਾਣ ਦੇ ਲਾਭ :-
ਮਜ਼ਬੂਤ ਇਮਮੁਨਿਟੀ ਦੇ ਵਾਸਤੇ :- ਅਰਬੀ ਦੇ ਸੇਵਨ ਕਰਨ ਨਾਲ ਪੋਸ਼ਕ ਤੱਤ ਮਿਲਦੇ ਹਨ ਜਿਸ ਨਾਲ ਇਮਮੂਨੀਟੀ ਮਜ਼ਬੂਤ ਹੁੰਦੀ ਹੈ। ਇਸ ਦੇ ਵਿਚ ਵਿਟਾਮਿਨ ਸੀ ਇੱਕ ਐਂਟੀ ਆਕਸੀਡੈਂਟ ਦੇ ਰੂਪ ਵਿਚ ਕੰਮ ਕਰਦਾ ਹੈ ਇਸ ਨਾਲ ਸਾਨੂੰ ਇਮਮੁਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ।
ਬਲੱਡ ਸ਼ੂਗਰ ਨੂੰ ਕੌਂਟਰੋਲ ਕਰਨ ਵਿੱਚ :- ਅਰਬੀ ਦੇ ਵਿਚ ਸਟਾਰਚ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਵਿਚ ਦੋ ਤਰ੍ਹਾਂ ਦੇ ਕਾਰਬੋਹਾਈਡੇਟਰਸ ਦੇ ਅਵਸ਼ੇਸ਼ਣ ਨੂੰ ਘੱਟ ਕਰਦਾ ਹੈ ਅਤੇ ਖਾਣ ਦੇ ਤੁਰੰਤ ਬਾਅਦ ਬਲੱਡ ਸੂਗਰ ਵਿੱਚ ਆਉਣ ਵਾਲਾ ਉਛਾਲ ਰੋਕਦਾ ਹੈ।
ਦਿਲ ਦੇ ਰੋਗਾਂ ਅਤੇ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ ਅਰਬੀ ਦੇ ਵਿੱਚ ਐਂਟੀ ਆਕਸੀਡੈਂਟ , ਵਿਟਾਮਿਨ ਸੀ, ਮੈਗਨੀਸ਼ੀਅਮ,ਪੋਟਾਸ਼ੀਅਮ,ਹੁੰਦਾ ਹੈ। ਇਹਨਾਂ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਨ ਨਾਲ ਤੁਸੀਂ ਦਿਲ ਦੇ ਰੋਗਾਂ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ।
ਅੱਖਾਂ ਦੇ ਲਈ :- ਅਰਬੀ ਸਾਡੀਆਂ ਅੱਖਾਂ ਦੇ ਲਈ ਵੀ ਲਾਭਦਾਇਕ ਹੁੰਦੀ ਹੈ। ਇਸ ਵਿਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਜੋ ਸਾਡੀਆਂ ਅੱਖਾਂ ਨੂੰ ਠੀਕ ਰੱਖਦੇ ਨੇ। ਇਸ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਵੱਧਦੀ ਹੈ।
ਭਾਰ ਘੱਟ ਕਰਨ ਵਿਚ ਸਹਾਇਕ :- ਅਰਬੀ ਸਾਡਾ ਭਾਰ ਘੱਟ ਕਰਨ ਵਿਚ ਵੀ ਮਦਦ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਲੰਬੇ ਸਮੇ ਤੱਕ ਪੇਟ ਭਰਿਆ ਹੋਇਆ ਲੱਗਦਾ ਹੈ। ਇਸ ਕਰਕੇ ਦਿਨ ਵਿਚ ਕੈਲੋਰੀ ਇੰਟਕ ਨੂੰ ਘੱਟ ਕਰਨ ਵਿਚ ਮਦਦ ਮੀਡੀ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਜਿਹੜੇ ਲੋਕ ਭਾਰ ਕਰਨਾ ਚਹੁੰਦੇ ਹਨ ਉਹਨਾਂ ਨੂੰ ਅਰਬੀ ਦੀ ਸਬਜ਼ੀ ਦਾ ਸੇਵਨ ਕਰਨਾ ਚਾਹੀਦਾ ਹੈ।
ਡਾਈਜੇਸ਼ਨ ਨਾਲ ਜੁੜੀ ਸਮੱਸਿਆ ਦੂਰ ਰਹੇਗੀ :- ਅਰਬੀ ਵਿਚ ਬਹੁਤ ਮਾਤਰਾ ਵਿਚ ਫਾਈਬਰ ਹੁੰਦਾ ਹੈ ਇਸ ਕਰਕੇ ਇਹ ਹਾਜ਼ਮੇ ਨੂੰ ਠੀਕ ਰੱਖਦਾ ਹੈ। ਇਸ ਤੋਂ ਬਿਨਾ ਗੈਸ,ਕਬਜ਼,ਅਤੇ ਦਸਤ ਦੀ ਸਮੱਸਿਆ ਦੂਰ ਹੁੰਦੀ ਹੈ।
ਮਾਸ਼ ਪੇਸ਼ੀਆਂ ਹੋਣਗੀਆਂ ਮਜ਼ਬੂਤ :- ਮੈਗਨੀਸ਼ੀਅਮ ਸਾਡੀਆਂ ਮਾਸ਼ ਪੇਸ਼ੀਆਂ ਲਈ ਮਹੱਤਵ ਪੂਰਨ ਹੁੰਦਾ ਹੈ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ