ਹਲਦੀ ਅਤੇ ਸਰੋ ਤੇ ਤੇਲ ਨੂੰ ਮਿਲਾ ਕੇ ਹਫਤੇ ਵਿਚ ਕੇਵਲ 3 ਵਾਰ ਖਾਓ ਹੋਣਗੇ ਇਹ ਰੋਗ ਦੂਰ
ਹਲਦੀ ਅਤੇ ਸਰੋ ਤੇ ਤੇਲ ਨੂੰ ਮਿਲਾ ਕੇ ਹਫਤੇ ਵਿਚ ਕੇਵਲ 3 ਵਾਰ ਖਾਓ ਹੋਣਗੇ ਇਹ ਰੋਗ ਦੂਰ
ਸਾਡੀ ਜ਼ਿੰਦਗੀ ਵਿਚ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਹੈ। ਇਹ ਭਾਵੇ ਕਬਜ਼ ਹੋਵੇ,ਭੁੱਖ ਲੱਗਣਾ,ਅਸਥਮਾ,ਜਾ ਦਿਲ ਨਾਲ ਸੰਬਧਿਤ ਕੋਈ ਬਿਮਾਰੀ ਹੋਵੇ। ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਕਾਫੀ ਪੈਸੇ ਵੀ ਖਰਚ ਕਰਦੇ ਹਾਂ ਪਰ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਸਾਡੀ ਘਰ ਦੀ ਰਸੋਈ ਵਿਚ ਕੁਝ ਅਜਿਹੀਆ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਦਵਾਈਆਂ ਦੇ ਰੂਪ ਵਿਚ ਬੇਹੱਦ ਕਾਰਗਰ ਸਿੱਧ ਹੋ ਸਕਦੀਆਂ ਹਨ।
ਹਲਦੀ ਅਤੇ ਸਰੋਂ ਦਾ ਤੇਲ ਹਰ ਘਰ ਦੀ ਰਸੋਈ ਵਿਚ ਪਾਇਆ ਜਾਂਦਾ ਹੈ। ਦੋ ਚਮਚ ਸਰੋਂ ਦਾ ਤੇਲ ਅਤੇ ਇੱਕ ਚਮਚ ਹਲਦੀ ਨੂੰ ਮਿਲਾ ਕੇ ਇਸਨੂੰ ਸਿਰਫ਼ 2 ਮਿੰਟ ਤੱਕ ਗਰਮ ਕਰੋ ਅਤੇ ਇੱਕ ਚਮਚ ਬਣਾ ਕੇ ਇਸਦਾ ਸੇਵਨ ਕਰ ਲਵੋ। ਇਸ ਤਰ੍ਹਾਂ ਤੁਸੀਂ ਹਫ਼ਤੇ ਵਿਚ 3 ਵਾਰ ਰੋਟੀ ਖਾਣ ਦੇ ਬਾਅਦ ਕਰੋ। ਇਸ ਦੀ ਵਰਤੋਂ ਦੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਵਿਚ ਲਾਭ ਮਿਲੇਗਾ ਆਉ ਜਾਣਦੇ ਹਾਂ
ਦਿਲ ਦੇ ਲਈ ਫਾਇਦੇਮੰਦ :- ਇਹ ਦੋ ਚੀਜ਼ਾਂ ਸਾਡੇ ਸਰੀਰ ਦੇ ਵਿੱਚੋ ਖ਼ਰਾਬ ਕੈਲੋਸਟਰੋਲ ਨੂੰ ਬਾਹਰ ਕੱਢਦੀ ਹੈ। ਇਸ ਨਾਲ ਸਾਡੇ ਦਿਲ ਤੱਕ ਖੂਨ ਦਾ ਵਹਾਅ ਚੰਗਾ ਹੁੰਦਾ ਹੈ।
ਭੁੱਖ ਵਧਾਵੇ :- ਸਰੋ ਅਤੇ ਹਲਦੀ ਦਾ ਸੇਵਨ ਕਰਨ ਨਾਲ ਪੇਟ ਵਿਚ ਰੋਟੀ ਹਜ਼ਮ ਕਰਨ ਵਾਲੇ ਜੂਸ ਦਾ ਬਣਨਾ ਤੇਜ਼ ਹੋ ਜਾਂਦਾ ਹੈ। ਇਸ ਕਰਕੇ ਭੁੱਖ ਚੰਗੀ ਲੱਗਦੀ ਹੈ।
ਕਬਜ਼ ਤੋਂ ਰਾਹਤ :- ਜੇਕਰ ਕਬਜ਼ ਦੀ ਸ਼ਕਾਇਤ ਰਹਿੰਦੀ ਹੋਵੇ ਤਾ ਸਰੋ ਦਾ ਤੇਲ ਅਤੇ ਹਲਦੀ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ।
ਕੈਂਸਰ ਤੋਂ ਬਚਾਵੇ :- ਸਰੋ ਦਾ ਤੇਲ ਅਤੇ ਹਲਦੀ ਦਾ ਮਿਸ਼ਰਣ ਸਰੀਰ ਵਿਚ ਕੈਂਸਰ ਸੈੱਲ ਦੇ ਵਿਕਾਸ ਹੋਣ ਤੋਂ ਰੋਕਦਾ ਹੈ। ਹਲਦੀ ਵਿਚ ਭਰਭੂਰ ਮਾਤਰਾ ਵਿਚ ਐਂਟੀ ਆਕਸੀਡੈਂਟ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਅਸਥਮਾ ਤੋਂ ਰਾਹਤ :- ਹਲਦੀ ਦਾ ਸੇਵਨ ਕਰਨ ਨਾਲ ਫੇਫੜਿਆਂ ਦੀ ਜਕੜਨ ਦੂਰ ਹੁੰਦੀ ਹੈ ਅਤੇ ਅਸਥਮਾ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਸਰੀਰਕ ਦਰਦ ਤੋਂ ਛੁਟਕਾਰਾ ਮਿਲੇ :- ਸਰੋ ਦਾ ਤੇਲ ਅਤੇ ਹਲਦੀ ਦਾ ਸੇਵਨ ਕਰਨ ਨਾਲ ਸਰੀਰ ਦੀ ਸੋਜ਼ ਖ਼ਤਮ ਕਰਨ ਦਾ ਗੁਣ ਹੁੰਦਾ ਹੈ। ਇਹ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋਣ ਵਾਲੇ ਦਰਦ ਅਤੇ ਸੋਜ਼ ਨੂੰ ਘੱਟ ਕਰਨ ਦੇ ਗੁਣ ਰੱਖਦਾ ਹੈ।
ਸਰੀਰ ਵਿੱਚ ਸੋਜ਼ ਜਾ ਜੋੜਾ ਵਿਚ ਦਰਦ ਨੂੰ ਦੂਰ ਕਰਨ ਲਈ ਹਲਦੀ ਦਾ ਤੇਲ ਬੇਹੱਦ ਉਪਯੋਗੀ ਹੈ। ਹਲਦੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਮਾਸ਼ ਪੇਸ਼ੀਆਂ ਦਾ ਦਰਦ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ। ਇਹ ਗਠੀਆ ਵਰਗੇ ਰੋਗ ਵਿਚ ਵੀ ਬੇਹੱਦ ਅਸਰ ਕਰਨ ਵਾਲਾ ਹੈ।
ਹਲਦੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰ ਠੀਕ ਹੁੰਦਾ ਹੈ। ਸਰੀਰ ਦੇ ਜਿਸ ਹਿੱਸੇ ਵਿਚ ਜਿੱਥੇ ਖੂਨ ਦਾ ਵਹਾਅ ਘੱਟ ਹੋਵੇ ਉਥੇ ਇਹ ਵਹਾਅ ਨੂੰ ਤੇਜ਼ ਕਰਦਾ ਹੈ। ਇਸ ਕਰਕੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ