How People Deal With Truck Driver In Canada Company

How People Deal With Truck Driver In Canada Company

ਲੱਖਾਂ ਡਾਲਰ ਮਾਰਕੇ ਮੁੱਕਰੀ ਬਰੈਮਪਟਨ ਦੀ ਪੰਜਾਬੀ ਫੈਮਲੀ , ਕੈਨੇਡਾ’ਚ ਡਰਾਇਵਰੀ ਕਰਦੇ ਮੁੰਡੇ-ਕੁੜੀਆਂ ਦੀ ਵੀ ਸੁਣੋ

ਕਨੈਡਾ ਵਿਚ ਇੱਕ ਟਰੱਕ ਦੀ ਕੰਪਨੀ ਵੱਲੋਂ ਬਣਦੀ ਤਨਖਾਹ ਨਾ ਦੇਣ ਬਾਰੇ ਸ਼ਕਾਇਤ ਆਉਣ ਦੇ ਮਗਰੋਂ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਬਰੈਮਪਟਨ ਦੀ ਟ੍ਰਕਿੰਗ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਇੱਕ ਲੱਖ 15 ਹਜ਼ਾਰ ਡਾਲਰ ਕੰਪਨੀ ਵੱਲ ਬਕਾਇਆ ਹੈ। ਕੰਪਨੀ ਨੇ ਇਸ ਮਾਮਲੇ ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਥੇ ਇਹ ਵੀ ਦੱਸ ਦੇਈਏ ਕਿ ਕੰਪਨੀ ਦੇ ਖ਼ਿਲਾਫ਼ ਇੱਕ ਸਾਲ ਪਹਿਲਾ ਰਿਪੋਰਟ ਦਰਜ਼ ਕੀਤੀ ਗਈ ਸੀ ਅਤੇ ਉਹ ਇਸਦੇ ਨਤੀਜੇ ਦੇ ਲਈ ਹੁਣ ਤੱਕ ਉਡੀਕ ਕਰ ਰਹੇ ਨੇ। ਕੰਪਨੀ ਵਿਚ ਕੰਮ ਕਰ ਰਹੇ ਇਕ ਵਿਅਕਤੀ ਨੇ ਦੱਸਿਆ ਕਿ ਪਿਛਲੇ ਸਾਲ ਉਸਨੂੰ 14 ਹਜ਼ਾਰ ਦਾ ਇੱਕ ਆਰਡਰ ਮਿਲਿਆ ਸੀ ਪਰ ਅਜੇ ਤੱਕ ਉਸਦੇ ਖਾਤੇ ਵਿਚ ਕੁਝ ਵੀ ਨਹੀਂ ਆਇਆ ਹੈ। ਤਨਖਾਹ ਪਹਿਲਾ ਦੋ ਹਫ਼ਤੇ ਬਾਅਦ ਆਉਂਦੀ ਸੀ ਫਿਰ ਤਿੰਨ ਤੇ ਬਾਅਦ ਵਿਚ ਇਹ ਕੰਮ ਲਟਕ ਗਿਆ।

ਕਰਮਚਾਰੀ ਨੇ ਦੱਸਿਆ ਕਿ ਉਹ ਇਕ ਪਰਵਾਸੀ ਪੰਜਾਬੀ ਹੈ ਤੇ ਪਿੱਛੇ ਉਸਨੇ ਆਪਣੇ ਪਰਿਵਾਰ ਨੂੰ ਪੈਸੇ ਭੇਜਣੇ ਹੁੰਦੇ ਨੇ ਪਰ ਤਨਖਾਹ ਨਾ ਮਿਲਣ ਦੇ ਕਾਰਨ ਉਹ ਮੁਸ਼ਕਿਲ ਵਿਚ ਫਸ ਗਿਆ ਹੈ। ਖਰਚਾ ਚਲਾਉਣ ਦੇ ਲਈ ਕਰੈਡਿਟ ਕਾਰਡ ਦਾ ਬਿੱਲ 10 ਹਜ਼ਾਰ ਤੋਂ ਵੀ ਟੱਪ ਚੁੱਕਿਆ ਹੈ।

ਹੁਣ ਇਸਦਾ ਵਿਆਜ ਦੇਣਾ ਪੈ ਰਿਹਾ ਹੈ ਇੱਕ ਹੋਰ ਕੁੜੀ ਨੇ ਇਸ ਕੰਪਨੀ ਬਾਰੇ ਦੱਸਿਆ ਹੈ ਕਿ ਉਸਨੇ ਵੀ ਇਸ ਕੰਪਨੀ ਤੋਂ 13 ਹਜ਼ਾਰ ਡਾਲਰ ਲੈਣੇ ਨੇ। ਜੇ ਕੰਪਨੀ ਨੇ ਪੈਸੇ ਨਾ ਦਿੱਤੇ ਤਾ ਮਾਮਲਾ ਅੱਗੇ ਫ਼ੇਡਰਲ ਅਦਾਲਤ ਤੱਕ ਵੀ ਜਾ ਸਕਦਾ ਹੈ

You may also like...