If You Face Stomach Problem Of Heat Home Remedies

If You Face Stomach Problems Of Heat Home Remedies
ਅੱਜ ਕੱਲ ਗਰਮੀਆਂ ਦੇ ਮੌਸਮ ਵਿਚ ਗਰਮੀ ਵਧਣ ਦੇ ਕਾਰਨ ਤੇ ਕੀਤੇ ਨਾ ਕਿਤੇ ਗਰਮ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਜਾ ਫਿਰ ਗ਼ਲਤ ਖਾਣ ਪੀਣ ਨਾਲ ਸਾਡੇ ਸਰੀਰ ਵਿਚ ਜਾ ਪੇਟ ਵਿੱਚ ਗਰਮੀ ਪੈ ਜਾਂਦੀ ਹੈ। ਇਸ ਕਰਕੇ ਹੀ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੀਆ ਬਿਮਾਰੀਆਂ ਪੈ ਜਾਂਦੀਆਂ ਹਨ ਜਿੰਨਾ ਵਿਚ ਵਾਲਾ ਦਾ ਝੜਨਾ, ਚਮੜੀ ਦਾ ਖੁਸ਼ਕ ਹੋਣਾ ਤੇ ਲਾਲ ਹੋਣਾ, ਚਿਹਰੇ ਤੇ ਫਿਣਸੀਆਂ ਨਿਕਲਣੀਆਂ ਜਾ ਛਾਹੀਆ ਪੈ ਜਾਣੀਆਂ , ਹੱਥਾਂ ਪੈਰਾਂ ਵਿੱਚੋ ਸੇਕ ਨਿਕਲਣਾ ਤੇ ਇਸਦੇ ਇਲਾਵਾਂ ਮੂੰਹ ਵਿਚ ਛਾਲੇ ਹੋਣਾ, ਪੇਟ ਵਿਚ ਦਰਦ ਰਹਿਣਾ ਜਾ ਫਿਰ ਪੇਟ ਦੇ ਵਿਚ ਐਸੀਡਿਟੀ ਹੋਣਾ ਅਤੇ ਇਸ ਤੋਂ ਇਲਾਵਾ ਵੀ ਸਾਡੇ ਸਰੀਰ ਵਿਚ ਹੋਰ ਕਈ ਬਿਮਾਰੀਆਂ ਵੀ ਹੋ ਸਕਦੀਆਂ ਹਨ। ਜਿੰਨਾ ਦਾ ਕਾਰਨ ਸਰੀਰ ਵਿਚ ਗਰਮੀ ਦਾ ਵੱਧ ਜਾਣਾ ਹੁੰਦਾ ਹੈ।
ਜੇ ਸਾਡੇ ਸਰੀਰ ਵਿਚ ਗਰਮੀ ਵੱਧ ਜਾਂਦੀ ਹੈ ਆਯੁਰਵੇਦ ਵਿਚ ਇਸਨੂੰ ਸਰੀਰ ਦਾ ਪਿਤ ਦੋਸ਼ ਵੱਧ ਜਾਣਾ ਮੰਨਿਆ ਜਾਂਦਾ ਹੈ। ਇਸ ਕਰਕੇ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ 3 ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਸਭ ਤੋਂ ਪਹਿਲਾ ਜਬਰਦਸਤ ਉਪਾਅ ਹੈ ਗੂੰਦ ਕਤੀਰਾ :- ਗੁੰਦ ਕਤੀਰਾ ਜੋ ਕਿ ਸਾਡੇ ਸਰੀਰ ਨੂੰ ਠੰਡਾ ਰੱਖਣ ਦੇ ਨਾਲ ਸਰੀਰ ਦੀ ਗਰਮੀ ਤੇ ਪੇਟ ਦੀ ਗਰਮੀ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਇਸ ਲਈ ਤੁਸੀਂ ਇੱਕ ਚਮਚ ਗੂੰਦ ਕਤੀਰਾ ਇੱਕ ਗਿਲਾਸ ਪਾਣੀ ਵਿਚ ਰਾਤ ਨੂੰ ਸੌਣ ਤੋਂ ਪਹਿਲਾ ਭਿਓ ਕੇ ਰੱਖ ਦੇਣੀ ਹੈ। ਸਵੇਰ ਤੱਕ ਇਹ ਫੁੱਲ ਕੇ ਦੋਗੁਣੀ ਹੋ ਜਾਵੇਗੀ। ਹੁਣ ਤੁਸੀਂ ਇਸਦਾ ਪਾਣੀ ਛਾਣ ਕੇ ਅੱਡ ਕਰ ਦੇਣਾ ਹੈ। ਨਾਲ ਹੀ ਅੱਧਾ ਗਿਲਾਸ ਦੁੱਧ ਦਾ ਲੈਣਾ ਹੈ। ਇਸ ਵਿਚ ਮਿਠਾਸ ਦੇ ਲਈ ਅੱਧਾ ਚਮਚ ਮਿਸ਼ਰੀ ਪਾਊਡਰ ਪਾ ਲੈਣਾ ਹੈ। ਇਸ ਦੁੱਧ ਵਿਚ ਹੁਣ ਤੁਸੀਂ ਗੂੰਦ ਕਤੀਰਾ ਨੂੰ ਪਾ ਲੈਣਾ ਹੈ। ਇਹ ਜਬਰਦਸਤ ਉਪਾਅ ਬਣ ਗਿਆ ਹੈ ਤੁਸੀਂ ਇਸਦਾ ਖਾਲੀ ਪੇਟ ਜਾ ਦੁਪਹਿਰ ਦੇ ਸਮੇ ਸੇਵਨ ਕਰ ਸਕਦੇ ਹੋ।

ਦੂਜਾ ਉਪਾਅ ਹੈ ਇਸਬਗੋਲ :- ਇਹ ਵੀ ਸਾਡੇ ਸਰੀਰ ਤੇ ਪੇਟ ਦੀ ਗਰਮੀ ਨੂੰ ਬਾਹਰ ਕੱਢਣ ਲਈ ਬਹੁਤ ਹੀ ਕਾਰਗਰ ਹੁੰਦਾ ਹੈ। ਏ ਲਈ ਤੁਸੀਂ ਇੱਕ ਕੌਲੀ ਦਹੀ ਲੈਣਾ ਹੈ ਇਸ ਵਿਚ 1-2 ਚਮਚ ਇਸਬਗੋਲ ਦਾ ਪਾ ਦੇਣਾ ਹੈ। ਇਸਦੇ ਨਾਲ ਤੁਸੀਂ ਇਸ ਵਿਚ ਅੱਧਾ ਚਮਚ ਮਿਸ਼ਰੀ ਦਾ ਪਾਊਡਰ ਪਾ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਹੈ। ਫਿਰ 10 15 ਲਈ ਇਸੇ ਤਰ੍ਹਾਂ ਹੀ ਢੱਕ ਕੇ ਰੱਖ ਦੇਣਾ ਹੈ। ਇਸ ਨੁਸਖੇ ਦੀ ਵਰਤੋਂ ਤੁਸੀਂ ਸਵੇਰੇ ਰੋਟੀ ਤੋਂ ਇੱਕ ਘੰਟਾ ਬਾਅਦ ਜਾ ਦਿਨ ਦੇ ਸਮੇ ਕਿਸੇ ਵੇਲੇ ਵੀ ਇਸਦੀ ਵਰਤੋਂ ਕਰ ਸਕਦੇ ਹੋ। ਇਸਬਗੋਲ ਵਿਚ ਫਾਈਬਰ ਬਹੁਤ ਮਾਤਰਾ ਵਿਚ ਹੁੰਦਾ ਹੈ। ਇਹ ਸਾਡੇ ਹਾਜ਼ਮੇ ਨੂੰ ਠੀਕ ਕਰਦੀ ਹੈ। ਇਸਦੀ ਵਰਤੋਂ ਇੱਕ ਦੋ ਵਾਰ ਕਰਨ ਤੇ ਹੀ ਤੁਹਾਨੂੰ ਫ਼ਰਕ ਨਜ਼ਰ ਆਉਣ ਲੱਗ ਜਾਵੇਗਾ।
ਤੀਜਾ ਉਪਾਅ ਇਹ ਹੈ ਕਿ ਤੁਸੀਂ ਬਰਫ ਵਾਲੇ ਠੰਡੇ ਪਾਣੀ ਵਿਚ ਆਪਣੇ ਪੈਰ ਰਾਤ ਨੂੰ ਸੌਣ ਤੋਂ ਪਹਿਲਾ 5 ਤੋਂ 6 ਮਿੰਟ ਲਈ ਡੁਬੋ ਕੇ ਰਖਣੇ ਹਨ। ਨਾਲ ਹੀ ਤਲੀਆਂ ਦੀ ਮਾਲਸ਼ ਵੀ ਕਰਨੀ ਹੈ।

You may also like...