Now This State Of Canada Doing PR But Other Side
ਕਨੈਡਾ ਤੋਂ ਪੂਰੇ ਪੰਜਾਬ ਲਈ ਇੱਕ ਚਿੰਤਾ ਵਾਲੀ ਖਬਰ ਆ ਰਹੀ ਹੈ ਜਿਥੇ ਇੱਕ ਪਾਸੇ ਸਾਡੇ ਪੰਜਾਬ ਦੇ ਨੌਜਵਾਨ ਕਨੈਡਾ ਜਾ ਕੇ ਪੜਾਈ ਕਰਕੇ ਆਪਣੀ ਜ਼ਿੰਦਗੀ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਥੇ ਹੀ ਪੰਜਾਬ ਤੋਂ ਗਏ ਕਰੀਬ 700 ਸਟੂਡੈਂਟ ਦਾ ਸੁਪਨਾ ਉਸ ਵੇਲੇ ਟੁੱਟ ਗਿਆ ਜਦੋ ਆਪਣੀ ਪੜਾਈ ਪੂਰੀ ਕਰਨ ਦੇ ਬਾਅਦ ਉਹਨਾਂ ਨੇ ਉਥੇ ਪੱਕੇ ਹੋਣ ਲਈ ਅਪਲਾਈ ਕੀਤਾ। ਰਿਪੋਰਟ ਦੇ ਅਨੁਸਾਰ ਭਾਰਤ ਦੇ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆ ਚਿੱਠੀਆਂ ਜਾਰੀ ਕੀਤੀਆਂ ਨੇ। ਹੁਣ ਇਹਨਾਂ ਕੋਲ ਇੱਕ ਹੀ ਵਿਕਲਪ ਹੈ ਕਿ ਉਹ ਅਦਾਲਤ ਵਿਚ ਇਸ ਨੋਟਿਸ ਨੂੰ ਚਣੋਤੀ ਦੇਣ।
ਪਰ ਇਸਦੀ ਸੁਣਵਾਈ ਦੇ ਵਿਚ 3 ਤੋਂ 4 ਸਾਲ ਲੱਗ ਜਾਂਦੇ ਨੇ। ਇਹਨਾਂ ਨੇ ਜਲੰਧਰ ਤੋਂ 2018 ਤੋਂ 2022 ਦੇ ਵਿਚ ਅਪਲਾਈ ਕੀਤਾ ਸੀ। ਹਰ ਬੱਚੇ ਨੇ ਕਰੀਬ 16 ਤੋਂ 20 ਲਖ ਰੁਪਏ ਦਿੱਤੇ ਸਨ। ਬਾਕੀ ਹਵਾਈ ਟਿਕਟ ਤੇ ਸਕਿਉਰਿਟੀ ਖ਼ਰਚਾ ਵੀ ਵੱਖਰਾ ਦਿੱਤਾ ਸੀ। ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਜਦੋ ਉਹ ਕਨੈਡਾ ਪੁੱਜੇ ਤਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਾਰੀਆਂ ਸੀਟਾਂ ਭਰ ਗਈਆਂ ਹਨ ਤੇ ਉਹਨਾਂ ਨੂੰ 6 ਮਹੀਨੇ ਤੱਕ ਉਡੀਕ ਕਰਨੀ ਹੋਵੇਗੀ। ਬਾਅਦ ਵਿਚ ਇਹਨਾਂ ਨੂੰ ਫ਼ੀਸ ਵਾਪਸ ਮਿਲ ਗਈ ਅਗਲੇ ਸਮੈਸਟਰ ਲਈ ਦਾਖਲਾ ਲੈ ਕੇ ਇਹਨਾਂ ਆਪਣੀ ਸਿੱਖਿਆ ਪੂਰੀ ਕਰ ਲਈ। ਕੰਮ ਦਾ ਤਜ਼ਰਬਾ ਵੀ ਲੈ ਲਿਆ ਤੇ ਪੀ ਆਰ ਵਾਸਤੇ ਅਪਲਾਈ ਵੀ ਕਰ ਦਿੱਤਾ। ਜਾਂਚ ਹੋਣ ਤੇ ਪਤਾ ਲੱਗਾ ਕਿ ਇਹਨਾਂ ਨੂੰ ਮਿਲੀਆਂ ਚਿੱਠੀਆਂ ਜਾਅਲੀ ਸਨ ਤੇ ਇਹਨਾਂ ਦੇ ਵੀਜ਼ੇ ਵੀ ਜਾਅਲੀ ਨੇ। ਇਸ ਲਈ ਇਹਨਾਂ ਨੂੰ ਡਿਪੋਰਟ ਕਰਨ ਦੀ ਲੈਟਰ ਭੇਜ ਦਿੱਤੀ ਗਈ।
ਪੀ ਆਰ ਹਾਸਲ ਦਾ ਦੂਜਾ ਮੌਕਾ, ਧੜਾ-ਧੜ੍ਹ ਨੌਕਰੀਆਂ ਦੇ ਕਰ ਰਿਹਾ ਇਹ ਸੂਬਾ, ਕਨੈਡਾ ਜਾ ਕੇ ਭੁੱਲ ਜਾਓਂਗੇ
ਕਨੇਡਾ ਵਿਚ ਕਾਮਿਆਂ ਦੀ ਲੋੜ ਹੈ ਇਹ ਕਨੈਡਾ ਦੇ ਸਾਰੇ ਸੂਬਿਆਂ ਵਿਚ ਹੀ ਹੈ। ਹਰ ਸੂਬਾ ਇਸ ਗੱਲ ਲਈ ਜ਼ੋਰ ਲਾਉਂਦਾ ਹੈ ਕਿ ਮਾਈਗ੍ਰੇਟਸ ਜਾ ਕਾਮਿਆਂ ਨੂੰ ਆਪਣੇ ਸੂਬੇ ਵਿਚ ਸੱਦ ਸਕਣ। ਇਸ ਕਰਕੇ ਕਈ ਵਾਰੀ ਬਹੁਤ ਸਾਰੇ ਨਿਯਮ ਢਿੱਲੇ ਕਰ ਦਿੱਤੇ ਜਾਂਦੇ ਹਨ ਜਿਵੇ ਕਿ ਅਲਬਰਟਾ, ਮੈਨੀਟੋਬਾਵਿੰਨੀ ਪੈਗ ਜਿੱਥੇ ਤੁਸੀਂ ਸੋਖੇ ਤਰੀਕੇ ਨਾਲ ਪੱਕੇ ਹੋ ਸਕਦੇ ਹੋ। ਤੇ ਲੋਕ ਉਥੇ ਜਾਣ ਲੱਗ ਜਾਂਦੇ ਨੇ। ਪਰ ਉਥੇ ਹੀ ਦੂਜੀ ਸਮੱਸਿਆ ਇਹ ਆਉਂਦੀ ਹੈ ਕਿ ਲੋਕ ਜਦੋ ਉਥੇ ਆਉਂਦੇ ਹਨ ਤਾ ਉਹਨਾਂ ਨੂੰ ਉਥੇ ਵਸਾ ਕੇ ਕਿਵੇਂ ਰੱਖਣਾ ਹੈ ਕਿਉਂਕਿ ਜਦੋ ਲੋਕ ਪੱਕੇ ਹੋ ਜਾਂਦੇ ਨੇ ਤਾ ਉਹ ਹੋਰ ਸੂਬਿਆਂ ਵੱਲ ਚਲੇ ਜਾਂਦੇ ਨੇ। ਜਿਹੜਾ ਇਸ ਪ੍ਰੋਗਰਾਮ ਦਾ ਅਸਲ ਮਕਸਦ ਹੁੰਦਾ ਹੈ ਕਿ ਉਥੇ ਸੌਖਿਆਂ ਪੱਕੇ ਹੋਣ ਦਾ ਤਾ ਕਿ ਲੋਕ ਉਥੇ ਰਹਿ ਸਕਣ ਉਹ ਇੱਕ ਤਰ੍ਹਾਂ ਨਾਲ ਫੇਲ ਹੋ ਜਾਂਦਾ ਹੈ। ਅਲਬਰਟਾ ਸੂਬੇ ਦੀ ਆਪਣੀ ਸੁੰਦਰਤਾ ਹੈ ਉਸਨੇ ਟਾਰਗੇਟ ਕੀਤਾ ਟਰੋਂਟੋ ਤੇ ਵੈਨਕੂਵਰ ਨੂੰ ਕਿ ਇਥੋਂ ਲੋਕਾਂ ਨੂੰ ਕੱਢ ਕੇ ਅਲਬਰਟਾ ਲਿਆਂਦਾ ਜਾਵੇ ਤੇ ਇਸ ਲਈ ਇੱਕ ਮੁਹਿੰਮ (ਅਲਬਰਟਾ ਕਾਲਿੰਗ )ਵੀ ਚਲਾਈ ਗਈ।
ਬਹੁਤ ਸਾਰਾ ਪੈਸਾ ਇਸ ਲਈ ਖਰਚ ਕੀਤਾ ਗਿਆ ਕਿ ਇਥੇ ਬਿੱਲ ਘੱਟ ਹੋਣਗੇ, ਕਿਰਾਇਆ ਘੱਟ ਹੋਵੇਗਾ ਤੇ ਤਨਖਾਹ ਵੱਧ ਹੋਵੇਗੀ। ਤੇ ਇਸਦਾ ਬਹੁਤ ਵਧੀਆ ਅਸਰ ਇਹ ਹੋਇਆ ਕਿ ਬਹੁਤ ਲੋਕ ਉਥੇ ਚਲੇ ਵੀ ਗਏ। ਹੁਣ ਉਹਨਾਂ ਨੇ ਇਸਦਾ ਦੂਜਾ ਫੇਸ ਸ਼ੁਰੂ ਕੀਤਾ ਹੈ। ਇਸ ਪਹਿਲੀ ਮੁਹਿੰਮ ਦਾ ਕਨੈਡਾ ਦੇ ਰਾਜਨੀਤੀ ਪੱਖ ਤੇ ਕਾਫੀ ਡੂੰਘਾ ਅਸਰ ਹੋਇਆ ਹੈ। ਇਸਨੂੰ ਕਾਫੀ ਵੱਡੇ ਪੱਧਰ ਤੇ ਮਾਰਕੀਟ ਵੀ ਕੀਤਾ ਗਿਆ ਸੀ ਜਿਸ ਲਈ ਕਾਫੀ ਖਰਚ ਵੀ ਹੋਇਆ। ਹੁਣ ਇਸ ਵਿਚ ਸਕਿਲਡ ਵਰਕਰ ਨੂੰ ਲੈ ਕੇ ਆਉਣ ਦਾ ਟੀਚਾ ਰੱਖਿਆ ਜਾ ਰਿਹਾ ਹੈ। ਉਸ ਨੇ ਪੂਰੇ ਕਨੈਡਾ ਵਿਚ ਇਸਨੂੰ ਕੁਝ ਹੋਰ ਸੂਬਿਆਂ ਵਿੱਚ ਸ਼ੁਰੂ ਕੀਤਾ ਹੈ। ਅਲਬਰਟਾ ਵਿਚ ਬਹੁਤ ਸਾਰੇ ਵਰਕਰਾਂ ਨੂੰ ਵੱਡੇ ਪੱਧਰ ਤੇ ਸੱਦਿਆ ਜਾ ਰਿਹਾ ਨੌਕਰੀਆਂ ਦੇ ਲਈ