The People Those Take Visitor Visa For Canada

ਕਨੈਡਾ ਜਾ ਰਹੇ ਵਿਜ਼ਟਰ ਵੀਜ਼ਾ ਵਾਲੇ ਜੇਕਰ ਉਥੇ ਕੰਮ ਕਰਨਾ ਚਾਹੁੰਦੇ ਹਨ ਤਾ ਸੁਣ ਲਵੋ ਇਹ ਗੱਲ

ਜੇਕਰ ਤੁਸੀਂ ਵੀ ਕਨੈਡਾ ਵਿਜ਼ਟਰ ਵੀਜ਼ਾ ਤੇ ਜਾਣਾ ਚਹੁੰਦੇ ਹੋ ਤੇ ਉਥੇ ਜਾ ਕੇ ਕੰਮ ਕਰਨ ਦੀ ਇੱਛਾ ਵੀ ਰੱਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਥੇ ਵਰਕ ਪਰਮਿਟ ਲੈ ਕੇ ਆਪਣੇ ਕਨੈਡਾ ਜਾਣ ਦੇ ਸੁਣੇ ਨੂੰ ਸਾਕਾਰ ਕਰ ਸਕਦੇ ਹੋ ਤੇ ਇਸ ਸਭ ਨੂੰ ਕਰਨ ਲਈ ਕਾਫੀ ਜ਼ਿਆਦਾ ਵਕ਼ਤ ਲੱਗ ਸਕਦਾ ਹੈ ਤਾ ਇਹ ਖ਼ਬਰ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੋ ਸਕਦੀ ਹੈ। ਹੁਣ ਕਨੈਡਾ ਦੀ ਸਰਕਾਰ ਨੇ ਇੱਕ ਬਹੁਤ ਹੀ ਅਹਿਮ ਐਲਾਨ ਕਰ ਦਿੱਤਾ ਹੈ। ਕਨੈਡਾ ਦੇ ਇਮੀਗਰੇਸ਼ਨ ਵਿਭਾਗ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਵਿਜ਼ਟਰ ਵੀਜ਼ੇ ਤੇ ਹੋ ਤਾ ਤੁਸੀਂ ਵਰਕ ਪਰਮਟ ਲੈ ਸਕਦੇ ਹੋ। ਇਹ ਖਬਰ ਪਹਿਲਾ ਤੋਂ ਹੀ ਕਾਫੀ ਜ਼ਿਆਦਾ ਚੱਲੀ ਹੋਈ ਹੈ। ਕਨੈਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਵਿਜ਼ਟਰ ਵੀਜ਼ਾ ਵਾਲੇ ਲੋਕ ਇਥੇ ਆ ਕੇ ਆਪਣਾ ਵਰਕ ਪਰਮਟ ਲੈ ਸਕਦੇ ਹਨ।

ਹੁਣ ਇਹ ਨਿਯਮ 28 ਫ਼ਰਵਰੀ 2025 ਤੱਕ ਜਾਰੀ ਰਹਿਣਗੇ। ਇਹ ਫੈਸਲਾ ਸਰਕਾਰ ਨੇ ਕਨੈਡਾ ਵਿਚ ਕਾਮਿਆਂ ਦੀ ਘਾਟ ਨੂੰ ਦੇਖਦੇ ਹੋਏ ਲਿਆ ਗਿਆ ਹੈ। ਮਤਲਬ ਕਿ ਸਰਕਾਰ ਕਨੈਡਾ ਵਿਚ ਕਾਮਿਆਂ ਦੀ ਕਮੀ ਨੂੰ ਇਸ ਤਰੀਕੇ ਨਾਲ ਪੂਰਾ ਕਰੇਗੀ। ਇਹ ਪੋਲਸੀ ਕਨੈਡਾ ਸਰਕਾਰ ਨੇ 2020 ਵਿਚ ਕਰੋਨਾ ਦੇ ਕਾਰਨ ਹੋਈ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲਿਆਂਦੀ ਸੀ। ਹੁਣ ਇਸ ਪਾਲਸੀ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਇਸ ਦੀਆ ਕੁਝ ਸ਼ਰਤਾਂ ਸਨ ਇਸਦੇ ਅਨੁਸਾਰ ਅਰਜ਼ੀ ਦੇਣ ਸਮੇ ਉਸ ਵਿਅਕਤੀ ਕੋਲ ਵੇਲਿਡ ਸਟੇਟਸ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਸ ਕੋਲ LIMA ਤੇ ਅਧਾਰਿਤ ਨੌਕਰੀ ਲਈ ਆਫਰ ਵੀ ਹੋਣਾ ਚਾਹੀਦਾ ਹੈ। ਇਹ ਸ਼ਰਤਾਂ ਫਰਵਰੀ 2025 ਤੱਕ ਜਾਰੀ ਰਹਿਣਗੀਆਂ ਤੇ ਬਿਨੇਕਾਰ ਨੂੰ LIMA ਤੇ ਅਧਾਰਤ ਵਰਕ ਪਰਮਟ ਮਿਲ ਜਾਂਦਾ ਹੈ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਵਿਜ਼ਟਰ ਵੀਜ਼ਾ ਤੇ ਆਏ ਵਿਅਕਤੀ ਨੂੰ ਉਸੇ ਦਿਨ ਹੀ ਵਰਕ ਪਰਮਟ ਮਿਲ ਸਕਦਾ ਹੈ ਜਦਕਿ ਦੂਜੇ ਦੇਸ਼ਾ ਵਿਚ ਇਸ ਲਈ ਉਹਨਾਂ ਨੂੰ ਕਾਫੀ ਉਡੀਕ ਕਰਨੀ ਪੈਂਦੀ ਹੈ।
ਪਰ ਉਥੇ ਹੀ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹ ਆਕੀ ਇਹ ਨਿਯਮ ਬਹੁਤ ਪੇਚੀਦਾ ਹਨ ਕਿਉਂਕਿ ਕੋਈ ਵਿਅਕਤੀ ਜਦੋ ਵਿਜ਼ਟਰ ਆਉਂਦਾ ਹੈ ਤਾ ਉਹ ਆਪਣੀ ਅਰਜ਼ੀ ਵਿਚ ਦੇਸ਼ ਤੋਂ ਵਾਪਸ ਜਾਣ ਦੀ ਗੱਲ ਕਰਦਾ ਹੈ। ਪਰ ਦੂਜੇ ਪਾਸੇ ਸਰਕਾਰ ਆਏ ਹੋਏ ਵਿਜ਼ਟਰ ਨੂੰ ਵਰਕ ਪਰਮਟ ਦੇਣ ਦੀ ਗੱਲ ਵੀ ਆਖਦੀ ਹੈ।

You may also like...