Weight Loss Food That Good For Us

Weight Loss Food That is Good For Us

ਅੱਜ ਅਸੀਂ ਦੱਸਣ ਜਾ ਰਹੇ ਹਾਂ ਇੱਕ ਅਜਿਹੀ ਰੈਸਪੀ ਜਿਸਨੂੰ ਜੇਕਰ ਤੁਸੀਂ ਦੁਪਹਿਰ ਦੇ ਸਮੇ ਸੇਵਨ ਕਰਦੇ ਹੋ ਤਾ ਤੁਹਾਡਾ ਭਾਰ ਬਹੁਤ ਜਲਦ ਘੱਟ ਹੋ ਜਾਵੇਗਾ ਤੇ ਤੁਸੀਂ ਫਿੱਟ ਹੋ ਜਾਵੋਗੇ। ਇਸ ਨਾਲ ਰੋਜ਼ਾਨਾ ਅੱਧਾ ਕਿੱਲੋ ਭਾਰ ਘੱਟ ਹੋ ਸਕਦਾ ਹੈ ਅਤੇ ਉਹ ਵੀ ਬਿਨਾਂ ਕਿਸੇ ਕਮਜ਼ੋਰੀ ਦੇ। ਇਹ ਨੁਸਖਾ ਉਹਨਾਂ ਲਈ ਵੀ ਬੇਹੱਦ ਕਾਰਗਰ ਹੈ ਜਿਹੜੇ ਕਸਰਤ ਕਰਕੇ ਜਾ ਜਿਮ ਜਾ ਕੇ ਵੀ ਥੱਕ ਗਏ ਨੇ ਪਰ ਭਾਰ ਘੱਟ ਨਹੀਂ ਹੋ ਰਿਹਾ ਤਾ ਇਹ ਨੁਸਖ਼ਾ ਉਹਨਾਂ ਲਈ ਬਹੁਤ ਵਧੀਆ ਹੈ। ਇਸਦੇ ਲਈ ਪਹਿਲੀ ਚੀਜ਼ ਸਾਨੂੰ ਮੂੰਗ ਦਾਲ ਚਾਹੀਦੀ ਹੈ।

ਇਹ ਸਾਰੀਆਂ ਦਾਲਾਂ ਵਿੱਚੋ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਇੱਕ ਵਿਅਕਤੀ ਲਈ ਦੋ ਚਮਚ ਦਾਲ ਲੈਣੀ ਹੈ। ਅਗਲੀ ਚੀਜ਼ ਹੈ ਜੌ ਦਾ ਦਲੀਆ। ਇਹ ਵੀ ਸਾਰੇ ਅਨਾਜਾਂ ਵਿੱਚੋ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸਦੀ ਮਾਤਰਾ ਵੀ ਉਨੀ ਹੀ ਲੈਣੀ ਹੈ ਦੋ ਚਮਚ ਇੱਕ ਵਿਅਕਤੀ ਦੇ ਹਿਸਾਬ ਨਾਲ। ਇਹ ਦੋਨੋਂ ਤਕਰੀਬਨ 40 ਗ੍ਰਾਮ ਦੋ ਵਿਅਕਤੀਆਂ ਲਈ ਕਾਫੀ ਹੈ।

ਇਸਦੇ ਨਾਲ ਅਸੀਂ ਕੁਝ ਸਬਜ਼ੀਆਂ ਵੀ ਲਵਾਂਗੇ ਤਾ ਜੋ ਸਰੀਰ ਦੀ ਐਨਰਜੀ ਵੀ ਬਣੀ ਰਹੇ ਤੇ ਪੂਰੇ ਦਿਨ ਵਿਚ ਸਾਨੂੰ ਸਰੀਰ ਨੂੰ ਕਮਜ਼ੋਰੀ ਮਹਿਸੂਸ ਨਾ ਹੋਵੇ। ਇਸਦੇ ਨਾਲ ਹੀ ਪਹਿਲਾ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਹੈ ਫਿਰ ਇਸਨੂੰ ਅੱਧੇ ਘੰਟੇ ਲਈ ਭਿਓ ਕੇ ਰੱਖ ਦੇਣਾ ਹੈ। ਸਬਜ਼ੀਆਂ ਦੇ ਵਿਚ ਤੁਸੀਂ ਗਾਜਰ,ਮਟਰ,ਸ਼ਿਮਲਾ ਮਿਰਚ,ਪੱਤਾ ਗੋਭੀ ,ਜਾ ਗੋਭੀ ਲੈ ਸਕਦੇ ਹੋ। ਇਸ ਵਿਚ 2 ਗਾਜਰਾਂ, ਇੱਕ ਛੋਟੀ ਕੌਲੀ ਮਟਰ,ਛੋਟੀ ਕੋਲੀ ਪੱਤਾ ਗੋਭੀ ,ਇੱਕ ਪਿਆਜ਼, ਤੇ ਇੱਕ ਸ਼ਿਮਲਾ ਮਿਰਚ ਇਹਨਾਂ ਨੂੰ ਧੋ ਕੇ ਕੱਟ ਲੈਣਾ ਹੈ।

ਸਭ ਤੋਂ ਪਹਿਲਾ ਇੱਕ ਚਮਚ ਘਿਓ ਵਿਚ ਮਟਰ ਪਾ ਕੇ ਇੱਕ ਉਬਾਲ ਦੇ ਦੇਣਾ ਹੈ। ਉਸਦੇ ਬਾਅਦ ਬਾਕੀ ਦੀਆ ਸਾਰੀਆਂ ਸਬਜ਼ੀਆਂ ਤੇ ਭਿਓ ਕੇ ਰੱਖੀ ਹੋਈ ਦਾਲ ਵੀ ਮਿਲਾ ਦਿਓ। ਥੋੜਾ ਜਿਹਾ ਪਾਣੀ ਸਵਾਦ ਅਨੁਸਾਰ ਨਮਕ,ਹਲਦੀ ਤੇ ਕਾਲੀ ਮਿਰਚ ਪਾ ਕੇ ਇਸਨੂੰ ਪਕਾ ਲਵੋ। ਤੁਹਾਡੀ ਭਾਰ ਘੱਟ ਕਰਨ ਵਾਲੀ ਬਹੁਤ ਹੀ ਸੁਆਦ ਖਿਚੜੀ ਬਣ ਕੇ ਤਿਆਰ ਹੈ। ਇਸ ਨਾਲ ਸਲਾਦ ਤੇ ਦਹੀ ਦੀ ਵਰਤੋਂ ਕਰ ਸਕਦੇ ਹੋ।
ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ

You may also like...